ਰਾਸ਼ਟਰੀ ਯੁੱਧ ਸਮਾਰਕ (ਭਾਰਤ)
ਰਾਸ਼ਟਰੀ ਯੁੱਧ ਸਮਾਰਕ ਨਵੀਂ ਦਿੱਲੀ, ਦਿੱਲੀ, ਭਾਰਤ ਵਿੱਚ ਇੱਕ ਜੰਗੀ ਯਾਦਗਾਰ ਹੈ, ਜੋ ਇੰਡੀਆ ਗੇਟ ਸਰਕਲ ਵਿੱਚ ਸਥਿਤ ਹੈ। ਇਹ ਆਜ਼ਾਦ ਭਾਰਤ ਦੇ ਹਥਿਆਰਬੰਦ ਸੰਘਰਸ਼ਾਂ ਵਿੱਚ ਲੜਨ ਵਾਲੇ ਭਾਰਤੀ ਹਥਿਆਰਬੰਦ ਬਲਾਂ ਦੇ ਸੈਨਿਕਾਂ ਦੇ ਸਨਮਾਨ ਅਤੇ ਯਾਦ ਕਰਨ ਲਈ ਬਣਾਇਆ ਗਿਆ ਹੈ। ਪਾਕਿਸਤਾਨ ਅਤੇ ਚੀਨ ਨਾਲ ਹੋਏ ਹਥਿਆਰਬੰਦ ਸੰਘਰਸ਼ਾਂ ਦੇ ਨਾਲ-ਨਾਲ 1961 ਦੀ ਗੋਆ ਦੀ ਜੰਗ, ਅਪਰੇਸ਼ਨ ਪਵਨ ਅਤੇ ਆਪਰੇਸ਼ਨ ਰਕਸ਼ਕ ਵਰਗੇ ਹੋਰ ਅਪਰੇਸ਼ਨਾਂ ਦੌਰਾਨ ਮਾਰੇ ਗਏ ਹਥਿਆਰਬੰਦ ਬਲਾਂ ਦੇ ਜਵਾਨਾਂ ਦੇ ਨਾਂ ਸੁਨਹਿਰੀ ਅੱਖਰਾਂ ਵਿੱਚ ਯਾਦਗਾਰ ਦੀਵਾਰਾਂ ਉੱਤੇ ਉੱਕਰੇ ਹੋਏ ਹਨ।
Read article